Cashless Treatment

ਕੀ ਦਿਲ ਤੋਂ ਜੁੜੀਆਂ ਸਮੱਸਿਆਵਾਂ ਦਾ ਖ਼ਤਰਾ ਉੱਚ ਕੋਲੈਸਟ੍ਰੋਲ ਤੋਂ ਵੱਧ ਸਕਦਾ ਹੈ? ਜਾਣੋ ਡਾਕਟਰ ਤੋਂ

Contact Us

    Loading

    ਅੱਜ ਦੇ ਸਮੇਂ ਵਿੱਚ ਦਿਲ ਦੀ ਬਿਮਾਰੀ ਲੋਕਾਂ ਵਿੱਚ ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਹੀ ਹੈ। ਤੇ ਦਿਲ ਦੀ ਬਿਮਾਰੀ ਦੁਨੀਆ ਭਰ ਵਿੱਚ ਮੌਤ ਦਾ ਇਕ ਪ੍ਰਮੁੱਖ ਕਰਨਾ ਵਿੱਚੋਂ ਇੱਕ ਬਣ ਗਿਆ ਹੈ। ਹਾਲਾਂਕਿ ਦਿਲ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ, ਜਿਸਦਾ ਖਰਾਬ ਹੋਣਾ ਜਾਂ ਦਿਲ ਦਾ ਦੌਰਾ ਪੈਣਾ ਬੰਦੇ ਦੀ ਮੌਤ ਦਾ ਕਾਰਣ ਬਣ ਸਕਦਾ ਹੈ। ਇਸਦੇ ਸਭ ਤੋਂ ਵੱਡੇ ਜੋਖਮ ਕਾਰਕਾਂ ਵਿੱਚੋਂ ਇੱਕ ਜਿਹੜਾ ਕਿ ਉੱਚ ਕੋਲੈਸਟ੍ਰੋਲ ਹੈ। ਇਸਨੂੰ ਚੁੱਪ ਸਥਿਤੀ ਵਾਲੀ ਸਮੱਸਿਆ ਕਿਹਾ ਜਾਂਦਾ ਹੈ, ਜਿਸ ਵਿੱਚ ਕੋਈ ਤੁਰੰਤ ਲੱਛਣ ਦਿਖਾਈ ਨਹੀਂ ਦਿੰਦੇ। ਇਹ ਕੋਲੈਸਟ੍ਰੋਲ ਦਿਲ ਦੀਆਂ ਧਮਨੀਆਂ ਵਿੱਚ ਚੁੱਪ-ਚਾਪ ਇਕੱਠਾ ਹੋ ਸਕਦਾ ਹੈ, ਜਿਹੜਾ ਕਿ ਦਿਲ ਦੇ ਦੌਰੇ ਅਤੇ ਸਟ੍ਰੋਕ ਜਿਹੀਆਂ ਜਾਨਲੇਵਾ ਬਿਮਾਰੀਆਂ ਪੈਦਾ ਹੋ ਸਕਦੀਆਂ ਹਨ।

    ਕੋਲੈਸਟ੍ਰੋਲ ਜਿਹੜਾ ਕਿ ਇੱਕ ਵਿਅਕਤੀ ਵਿੱਚ ਕਈ ਗੰਭੀਰ ਸਮੱਸਿਆਵਾਂ ਪੈਦਾ ਕਰਨ ਦਾ ਕਾਰਨ ਬਣ ਸਕਦਾ ਹੈ। ਹਾਲਾਂਕਿ ਕੋਲੈਸਟ੍ਰੋਲ ਖੂਨ ਵਿੱਚ ਜਾਂਦਾ ਹੈ ਜਿਹੜਾ ਕਿ ਇੱਕ ਮੋਮੀ ਪਦਾਰਥ ਹੈ। ਸਰੀਰ ਨੂੰ ਸਿਹਤਮੰਦ ਸੈੱਲ ਬਣਾਉਣ ਵਾਸਤੇ ਕੋਲੈਸਟ੍ਰੋਲ ਦੀ ਲੋੜ ਹੁੰਦੀ ਹੈ। ਪਰ ਇਸਦੀ ਵੱਧ ਮਾਤਰਾ ਦਿਲ ਦੀ ਬਿਮਾਰੀ ਦੇ ਖ਼ਤਰੇ ਨੂੰ ਵਧਾ ਸਕਦੀ ਹੈ। ਸਰੀਰ ਵਿੱਚ ਉੱਚ ਕੋਲੈਸਟ੍ਰੋਲ ਹੋਣ ਨਾਲ, ਚਰਬੀ ਅਤੇ ਹੋਰ ਪਦਾਰਥ ਖੂਨ ਦੀਆਂ ਨਾੜੀਆਂ ਵਿੱਚ ਜਮ੍ਹਾ ਹੋ ਜਾਂਦੇ ਹਨ, ਜਿਨ੍ਹਾਂ ਨੂੰ ਧਮਨੀਆਂ ਕਿਹਾ ਜਾਂਦਾ ਹੈ। ਹੋਣ ਵਾਲੇ ਇਸ ਜਮਾਵ ਨੂੰ ਪਲਾਕ ਕਿਹਾ ਜਾਂਦਾ ਹੈ। ਜਿਵੇਂ ਹੀ ਸਮੇਂ ਦੇ ਨਾਲ ਹੋਰ ਪਲਾਕ ਬਣਦੇ ਹਨ, ਉਵੇਂ ਹੀ ਧਮਨੀਆਂ ਦਾ ਤੰਗ ਜਾਂ ਬੰਦ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਜਿਸ ਨਾਲ ਧਮਨੀਆਂ ਵਿੱਚੋਂ ਕਾਫ਼ੀ ਖੂਨ ਦਾ ਵਹਾਅ ਹੋਣਾ ਮੁਸ਼ਕਲ ਹੋ ਜਾਂਦਾ ਹੈ, ਜਿਸ ਵਜੋਂ ਕਈ ਵਾਰ ਪਲਾਕ ਦਾ ਇੱਕ ਟੁਕੜਾ ਢਿੱਲਾ ਹੋ ਸਕਦਾ ਹੈ, ਜਿਹੜਾ ਕਿ ਖੂਨ ਦਾ ਇੱਕ ਗਤਲਾ ਬਣ ਸਕਦਾ ਹੈ। ਇਹ ਗਤਲਾ ਦਿਲ ਦੇ ਦੌਰੇ ਜਾਂ ਸਟ੍ਰੋਕ ਦਾ ਕਾਰਨ ਵੀ ਬਣ ਸਕਦਾ ਹੈ।

    ਇਸਨੂੰ ਦੇਖਦੇ ਹੋਏ ਗੰਭੀਰ ਸਿਹਤ ਸਮੱਸਿਆਵਾਂ ਨੂੰ ਰੋਕਣ ਅਤੇ ਇੱਕ ਸਿਹਤਮੰਦ ਜੀਵਨ ਜੀਉਣ ਲਈ ਉੱਚ ਕੋਲੈਸਟ੍ਰੋਲ ਅਤੇ ਦਿਲ ਦੀ ਬਿਮਾਰੀ ਵਿਚਕਾਰ ਸਬੰਧ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ।

    ਕੋਲੈਸਟ੍ਰੋਲ ਅਤੇ ਦਿਲ ਦੀ ਬਿਮਾਰੀ ਵਿਚਕਾਰ ਕੀ ਸਬੰਧ ਹੈ?

    ਤੁਹਾਨੂੰ ਦਾਸ ਦੇਈਏ ਕਿ ਕੋਲੈਸਟ੍ਰੋਲ ਅਤੇ ਦਿਲ ਦੀ ਬਿਮਾਰੀ ਵਿਚਕਾਰ ਇੱਕ ਡੂੰਘਾ ਸਬੰਧ ਹੈ। ਕੋਲੈਸਟ੍ਰੋਲ ਇੱਕ ਕਿਸਮ ਦੀ ਚਰਬੀ ਹੁੰਦੀ ਹੈ ਜਿਹੜੀ ਕਿ ਸਾਡੇ ਸਰੀਰ ਵਿੱਚ ਪੈ ਜਾਂਦੀ ਹੈ। ਇਹ ਇਕ ਪਾਸੇ ਦਿਲ ਦੀ ਸਿਹਤ ਵਾਸਤੇ ਬਹੁਤ ਜ਼ਿਆਦਾ ਜਰੂਰੀ ਹੁੰਦੀ ਹੈ। ਹਾਲਾਂਕਿ ਜਾਣਕਾਰੀ ਲਈ ਦਾਸ ਦੇਈਏ ਕਿ ਸਾਡੇ ਸਰੀਰ ਵਿੱਚ ਦੋ ਤਰ੍ਹਾਂ ਦਾ ਕੋਲੈਸਟ੍ਰੋਲ ਹੁੰਦਾ ਹੈ। ਪਹਿਲਾ ਚੰਗਾ ਕੋਲੈਸਟ੍ਰੋਲ ਹੈ, ਜੋ ਕਿ ਸਰੀਰ ਲਈ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ। ਤੇ ਦੂਜਾ ਹੁੰਦਾ ਹੈ ਮਾੜਾ ਕੋਲੈਸਟ੍ਰੋਲ, ਜੋ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ। ਜਾਣਦੇ ਹਾਂ ਆਖ਼ਿਰ ਕੋਲੈਸਟ੍ਰੋਲ ਅਤੇ ਦਿਲ ਦੀ ਬਿਮਾਰੀ ਵਿਚਕਾਰ ਕਿ ਸਬੰਧ ਹੈ। 

    1. LDL ਕੋਲੈਸਟ੍ਰੋਲ ਦਾ ਉੱਚ ਪੱਧਰ: 

     ਖਰਾਬ ਕੋਲੈਸਟ੍ਰੋਲ ਭਾਵ LDL ਕੋਲੈਸਟ੍ਰੋਲ ਦਾ ਉੱਚ ਪੱਧਰ ਜਿਹੜਾ ਕਿ ਦਿਲ ਦੀ ਬਿਮਾਰੀ ਦੇ ਜੋਖ਼ਮ ਨੂੰ ਵਧਾ ਸਕਦਾ ਹੈ। ਕਿਉਂਕਿ ਇਹ ਧਮਨੀਆਂ ਵਿੱਚ ਇਕੱਠਾ ਹੋਕੇ ਉਹਨਾਂ ਨੂੰ ਤੰਗ ਕਰ ਸਕਦਾ ਹੈ।

    2. ਕੋਲੈਸਟ੍ਰੋਲ ਦਾ ਸੰਤੁਲਨ: 

    ਆਮ ਤੌਰ ਤੇ ਦਿਲ ਦੀ ਸਿਹਤ ਲਈ ਕੋਲੈਸਟ੍ਰੋਲ ਦਾ ਸੰਤੁਲਨ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਹਾਲਾਂਕਿ ਤੁਹਾਨੂੰ ਦਸ ਦੇਈਏ ਕਿ LDL ਕੋਲੈਸਟ੍ਰੋਲ ਅਤੇ HDL ਕੋਲੈਸਟ੍ਰੋਲ ਦੋਨਾਂ ਵਿਚਕਾਰ ਸੰਤੁਲਨ ਹੋਣਾ ਬਹੁਤ ਜਰੂਰੀ ਹੁੰਦਾ ਹੈ। ਧਮਨੀਆਂ ਵਿੱਚ ਇਹ LDL ਕੋਲੈਸਟ੍ਰੋਲ ਨੂੰ ਇਕੱਠਾ ਹੋਣ ਤੋਂ ਰੋਕਦਾ ਹੈ। 

    ਉੱਚ ਕੋਲੈਸਟ੍ਰੋਲ ਕੀ ਦਿਲ ਦੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ?

    ਹਾਂ ਉੱਚ ਕੋਲੈਸਟ੍ਰੋਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਕਾਰਣ ਬਣਦਾ ਹੈ। ਕਿਉਂਕਿ ਸਰੀਰ ਵਿੱਚ ਦੋ ਕੋਲੈਸਟ੍ਰੋਲ ਹੁੰਦੇ ਹਨ ਇਕ ਮਾੜਾ ਤੇ ਇੱਕ ਚੰਗਾ। ਮਾੜਾ ਕੋਲੈਸਟ੍ਰੋਲ ਇੱਕ ਚਰਬੀ ਵਾਲਾ ਪਦਾਰਥ ਹੁੰਦਾ ਹੈ ਜਿਹੜਾ ਕਿ ਸਾਡੇ ਸਰੀਰ ਵਿੱਚ ਘੁੰਮਦਾ ਰਹਿੰਦਾ ਹੈ। ਹਾਲਾਂਕਿ ਸਾਡੇ ਸਰੀਰ ਨੂੰ ਕੋਲੈਸਟ੍ਰੋਲ ਦੀ ਲੋੜ ਹੁੰਦੀ ਹੈ ਤਾਂਕਿ ਉਹ ਸਹੀ ਢੰਗ ਨਾਲ ਕੰਮ ਕਰ ਸਕੇ। ਜੇਕਰ ਇਸਦੀ ਮਾਤਰਾ ਸਰੀਰ ਵਿਚ ਕਾਫੀ ਵੱਧ ਹੋ ਜਾਵੇ ਤਾਂ ਇਹ “ਮਾੜਾ” ਕੋਲੈਸਟ੍ਰੋਲ ਬਣ ਜਾਂਦਾ ਹੈ ਜਿਹੜਾ ਕਿ ਸਾਡੇ ਸਰੀਰ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਇਸਦੇ ਕਰਣ ਧਮਨੀਆਂ ਵਿੱਚ LDL ਦਾ ਪੱਧਰ ਉੱਚਾ ਹੋ ਜਾਂਦਾ ਹੈ ਅਤੇ ਪਲੇਕ ਦਾ ਰੂਪ ਲੈ ਲੈਂਦਾ ਹੈ। ਅਜੇਹੀ ਸਥਿਤੀ ਨੂੰ ਐਥੀਰੋਸਕਲੇਰੋਸਿਸ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜਿਸ ਕਾਰਣ ਧਮਨੀਆਂ ਤੰਗ ਅਤੇ ਸਖ਼ਤ ਹੋ ਜਾਂਦੀਆਂ ਹਨ। ਇਸਦੇ ਨਾਲ ਹੀ ਇਹ ਦਿਲ ਅਤੇ ਹੋਰ ਅੰਗਾਂ ਵਿੱਚ ਖੂਨ ਦੇ ਪ੍ਰਵਾਹ ਨੂੰ ਘੱਟ ਅਤੇ ਰੋਕ ਦਿੰਦਿਆਂ ਹਨ। 

    ਜਿਵੇਂ ਜਿਵੇਂ ਸਮਾਂ ਬੀਤਦਾ ਹੈ ਧਮਨੀਆਂ ਵਿੱਚ ਪਲੇਕ ਜਮ੍ਹਾ ਹੁੰਦੇ ਜਾਂਦੇ ਹਨ ਤੇ ਇਹਨਾਂ ਦੇ ਜਮ੍ਹਾ ਹੋਣ ਨਾਲ ਛਾਤੀ ਵਿੱਚ ਦਰਦ (ਐਨਜਾਈਨਾ), ਦਿਲ ਦੇ ਦੌਰੇ ਅਤੇ ਸਟ੍ਰੋਕ ਦੀ ਸਮੱਸਿਆ ਹੋ ਸਕਦੀ ਹੈ। ਉੱਚ ਕੋਲੈਸਟ੍ਰੋਲ ਦੇ ਲੱਛਣ ਦਿਖਾਈ ਨਹੀਂ ਦਿੰਦੇ ਹਨ ਇਹ ਬਿਨਾ ਲੱਛਣ ਦੇ ਸਰੀਰ ਵਿੱਚ ਵਿਕਸਿਤ ਹੁੰਦਾ ਜਾਂਦਾ ਹੈ ਤੇ ਅਜੇਹੀ ਸਥਿਤੀ ਵਿੱਚ ਕੋਲੈਸਟ੍ਰੋਲ ਦੀ ਨਿਯਮਤ ਜਾਂਚ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਜੇਕਰ ਵਿਅਕਤੀ ਨੂੰ ਦਿਲ ਦੀ ਬਿਮਾਰੀ ਜਾਂ ਫਿਰ ਹੋਰ ਕੋਈ ਜੋਖਮ ਕਾਰਕ ਹਨ, ਜਿਵੇਂ ਕਿ ਸਿਗਰਟਨੋਸ਼ੀ, ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਜਾਂ ਇੱਕ ਨਾ-ਸਰਗਰਮ ਜੀਵਨ ਸ਼ੈਲੀ ਦਾ ਪਰਿਵਾਰਕ ਇਤਿਹਾਸ ਹੋਵੇ ਤਾਂ ਇਸਦੇ ਲਈ ਕੋਲੈਸਟ੍ਰੋਲ ਸਕ੍ਰੀਨਿੰਗ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ। 

    ਇਸਦੀ ਰੋਕਥਾਮ

    ਦਿਲ ਦੀ ਸਿਹਤ ਨੂੰ ਬਣਾ ਕੇ ਰੱਖਣਾ ਸਾਡੇ ਲਈ ਬਹੁਤ ਜਰੂਰੀ ਹੁੰਦਾ ਹੈ, ਅਤੇ ਜੇਕਰ ਉੱਚ ਕੋਲੈਸਟ੍ਰੋਲ ਵਰਗੀ ਸਥਿਤੀ ਤੋਂ ਆਪਣਾ ਬਚਾਵ ਕਰਨਾ ਚਾਹੁੰਦੇ ਹੋਂ ਤਾਂ ਤੁਹਾਨੂੰ ਇਹਨਾਂ ਚੀਜਾਂ ਦਾ ਸਭ ਤੋਂ ਵੱਧ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਜਿਵੇਂ ਕਿ, ਅਜਿਹੀ ਖੁਰਾਕ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਜਿਹੜੀ ਕਿ ਘੱਟ ਪ੍ਰੋਟੀਨ, ਫਲਾਂ, ਸਬਜ਼ੀਆਂ ਅਤੇ ਸਾਬਤ ਅਨਾਜ ‘ਤੇ ਕੇਂਦ੍ਰਿਤ ਹੋਵੇ। ਆਪਣੀ ਡਾਈਟ ਵਿਚੋਂ ਸੋਡੀਅਮ ਅਤੇ ਖੰਡ ਦੀ ਮਾਤਰਾ ਨੂੰ ਸੀਮਤ ਕਰੋ।ਇਸਦੇ ਨਾਲ ਹੀ ਤੁਸੀਂ ਸੰਤ੍ਰਿਪਤ ਅਤੇ ਟ੍ਰਾਂਸ ਫੈਟ ਦੀ ਮਾਤਰਾ ਨੂੰ ਡਾਈਟ ਵਿੱਚ ਸੀਮਤ ਕਰੋ। ਇਸ ਦੀ ਬਜਾਏ ਤੁਸੀਂ ਸਿਹਤਮੰਦ ਚਰਬੀ ਵਾਲੇ ਭੋਜਨ ਖਾ ਸਕਦੇ ਹੋ ਜਿਵੇਂ ਕਿ ਚਰਬੀਦਾਰ ਜਾਂ ਗਿਰੀਦਾਰ, ਅਤੇ ਜੈਤੂਨ ਜਾਂ ਫਿਰ ਕੈਨੋਲਾ ਤੇਲ।ਆਪਣੇ ਜਿਆਦਾ ਭਾਰ ਨੂੰ ਘਟਾਓ ਅਤੇ ਇਸਨੂੰ ਵੱਧਣ ਨਾ ਦੀਓ। ਇਸਦੀ ਰੋਕਧਾਮ ਲਈ ਸਿਗਰਟ ਪੀਣਾ ਬੰਦ ਕਰੋ।ਜੇਕਰ ਤੁਸੀਂ ਇਸਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਹਫਤੇ ਦੇ ਜ਼ਿਆਦਾਤਰ ਦਿਨ ਤੁਸੀਂ ਕਸਰਤ ਕਰਨ ਵਿਚ ਦਵੋ।ਜ਼ਿਆਦਾਤਰ ਦਿਨਾਂ ਵਿੱਚ ਘੱਟੋ-ਘੱਟ 30 ਮਿੰਟ ਕਸਰਤ ਕਰੋ।ਸ਼ਰਾਬ ਦਾ ਘੱਟ ਸੇਵਨ ਕਰੋ। ਔਰਤਾਂ ਲਈ ਪ੍ਰਤੀ ਦਿਨ ਇੱਕ ਡ੍ਰਿੰਕ ਅਤੇ ਮਰਦਾਂ ਲਈ ਪ੍ਰਤੀ ਦਿਨ ਦੋ ਡ੍ਰਿੰਕ ਤੱਕ ਸ਼ਰਾਬ ਦੇ ਕਾਫੀ ਹਨ। 

    ਸਿੱਟਾ :

    ਸਰੀਰ ਵਿੱਚ ਕੋਲੈਸਟ੍ਰੋਲ ਦੀ ਉੱਚ ਮਾਤਰਾ ਦਿਲ ਦੇ ਦੌਰੇ ਦਾ ਕਾਰਣ ਬਣ ਸਕਦੀ ਹੈ। ਇਸਨੂੰ ਕੰਟਰੋਲ ਵਿੱਚ ਰੱਖਣਾ ਸਿਹਤ ਲਈ ਬਹੁਤ ਜਰੂਰੀ ਹੁੰਦਾ ਹੈ। ਜੇਕਰ ਤੁਸੀਂ ਵੀ ਸਰੀਰ ਵਿੱਚ ਉੱਚ ਕੋਲੈਸਟ੍ਰੋਲ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋਂ ਅਤੇ ਇਸਨੂੰ ਹੋਰ ਜਿਆਦਾ ਗੰਭੀਰ ਹੋਣ ਤੋਂ ਰੋਕਣਾ ਚਾਹੁੰਦੇ ਹੋਂ, ਤੇ ਇਸਦਾ ਟਰੀਟਮੈਂਟ ਕਰਵਾਉਣਾ ਚਾਹੁੰਦੇ ਹੋਂ ਤਾਂ ਤੁਸੀਂ ਅੱਜ ਹੀ ਦੀਪਕ ਹਾਰਟ ਇੰਸਟੀਟਿਊਟ ਵਿੱਚ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ, ਅਤੇ ਆਪਣੇ ਦਿਲ ਦੀ ਸਮੱਸਿਆ ਦਾ ਇਲਾਜ ਅਤੇ ਇਸਦੀ  ਸਲਾਹ ਇਸਦੇ ਮਾਹਿਰਾਂ ਤੋਂ ਲੈ ਸਕਦੇ ਹੋਂ। 

    Scroll to Top

    Book a Appointment