Cashless Treatment

ਕੀ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਸਵੇਰ ਵੇਲੇ ਦਿਲ ਦੇ ਦੌਰੇ ਜ਼ਿਆਦਾ ਹੁੰਦੇ ਹਨ? ਡਾਕਟਰ ਤੋਂ ਜਾਣੋ

Contact Us

    Frequent anxiety and stress relief support at Deepak Heart Institute for mental health wellness.

    Loading

    ਦਿਲ ਸਰੀਰ ਦੇ ਸਭ ਤੋਂ ਸੰਵੇਦਨਸ਼ੀਲ ਹਿੱਸਿਆਂ ਵਿੱਚੋਂ ਇੱਕ ਹੈ। ਇਸਦੇ ਇਹੀ ਕਾਰਣ ਕਰਕੇ ਦਿਲ ਨਾਲ ਸਬੰਧਤ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਨਾ ਵਿਅਕਤੀ ਲਈ ਖ਼ਤਰਨਾਕ ਸਾਬਿਤ ਹੋ ਸਕਦਾ ਹੈ। ਅੱਜ ਦੇ ਖਰਾਬ ਖਾਣ ਪੀਣ ਅਤੇ ਖ਼ਰਾਬ ਜੀਵਨ ਸ਼ੈਲੀ ਕਰਕੇ ਹੀ ਲੋਕਾਂ ਵਿੱਚ ਦਿਲ ਦੀਆਂ ਸਮੱਸਿਆ ਦਾ ਖਤਰਾ ਬਹੁਤ ਜ਼ਿਆਦਾ ਵੱਧ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਦਿਲ ਨਾਲ ਸਬੰਧਤ ਸਮੱਸਿਆਵਾਂ ਜਿਵੇ ਕਿ, ਦਿਲ ਦਾ ਦੌਰਾ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਪ੍ਰਭਾਵਿਤ ਕਰਦਾ ਹੈ, ਪਰ ਇਸਦੇ ਲੱਛਣ ਦੋਨਾਂ ਵਿੱਚ ਵੱਖੋ-ਵੱਖਰੇ ਹੋ ਸਕਦੇ ਹਨ। ਇਸ ਤਰ੍ਹਾਂ ਦੀ ਸਥਿਤੀ ਵਿੱਚ ਕਈ ਲੋਕ ਮੰਨਦੇ ਹਨ ਕਿ ਸਵੇਰੇ ਦਿਲ ਦੇ ਦੌਰੇ ਔਰਤਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਆਓ ਇਸਦੇ ਬਾਰੇ ਜਾਣਦੇ ਹਾਂ। 

    ਦਿਲ ਦਾ ਦੌਰਾ ਕੀ ਹੈ?

    ਦਿਲ ਦੇ ਦੌਰੇ ਨੂੰ ਮਾਇਓਕਾਰਡੀਅਲ ਇਨਫਾਰਕਸ਼ਨ ਵੀ ਕਿਹਾ ਜਾਂਦਾ ਹੈ। ਔਰਤਾਂ ਅਤੇ ਮਰਦਾਂ ਵਿੱਚ ਦਿਲ ਦੇ ਦੌਰੇ ਦੀ ਸਥਿਤੀ ਉਦੋਂ ਪੈਦਾ ਹੁੰਦੀ ਹੈ, ਜਦੋਂ ਦਿਲ ਵਿੱਚ ਖੂਨ ਦਾ ਪ੍ਰਵਾਹ ਬੰਦ ਹੋ ਜਾਂਦਾ ਹੈ। ਇਹ ਇੱਕ ਜਾਨਲੇਵਾ ਮੈਡੀਕਲ ਐਮਰਜੈਂਸੀ ਹੈ, ਜਿਸਦਾ ਇਲਾਜ਼ ਸਮੇਂ ਸਿਰ ਕਰਵਾਉਣਾ ਬਹੁਤ ਜ਼ਿਆਦਾ ਜਰੂਰੀ ਹੁੰਦਾ ਹੈ। ਜੇਕਰ ਇਸਦਾ ਇਲਾਜ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਬੰਦੇ ਦੀ ਮੌਤ ਹੋ ਸਕਦੀ ਹੈ। ਦਿਲ ਦੇ ਦੌਰੇ ਵਿੱਚ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ। ਆਊ ਇਸਦੇ ਬਾਰੇ ਜਾਣਕਾਰੀ ਲੈਂਦੇ ਹਾਂ ਕਿ, ਕੀ ਦਿਲ ਦੇ ਦੌਰੇ ਦੇ ਮਾਮਲੇ ਔਰਤਾਂ ਵਿੱਚ ਮਰਦਾਂ ਨਾਲੋਂ ਜ਼ਿਆਦਾ ਹੋ ਸਕਦੇ ਹਨ। 

    ਕੀ ਔਰਤਾਂ ਵਿੱਚ ਸਵੇਰੇ ਦੇ ਸਮੇਂ ਦਿਲ ਦੇ ਦੌਰੇ ਆਮ ਹੁੰਦੇ ਹਨ?

    ਸਵੇਰੇ- ਸਵੇਰੇ ਦਿਲ ਦਾ ਦੌਰਾ ਪੈਣਾ ਇੱਕ ਚਿੰਤਾ ਦਾ ਵਿਸ਼ਾ ਹੈ। ਆਮ ਤੌਰ ਤੇ ਦਿਲ ਦੇ ਦੌਰੇ  ਦੀ ਸਮੱਸਿਆ ਮਰਦਾਂ ਨਾਲ ਜੁੜੀ ਹੁੰਦੀ ਹੈ। ਹਾਲਾਂਕਿ ਔਰਤਾਂ ਇਸ ਜੋਖਮ ਤੋਂ ਮੁਕਤ ਨਹੀਂ ਹਨ। ਆਮ ਤੌਰ ਤੇ ਕੁਦਰਤੀ ਸਰੀਰਕ ਪ੍ਰਕਿਰਿਆਵਾਂ ਦੇ ਕਾਰਣ ਦਿਲ ਦੇ ਦੌਰੇ ਪੈਣ ਦੀਆਂ ਸਭ ਤੋਂ ਵੱਧ ਘਟਨਾਵਾਂ ਸਵੇਰੇ 4 ਵਜੇ ਤੋਂ 10 ਵਜੇ ਦੇ ਵਿਚਕਾਰ ਹੁੰਦੀ ਹੈ। ਇਸਦਾ ਮਤਲਬ ਹੈ ਕਿ ਦਿਲ ਦੇ ਦੌਰੇ ਦਾ ਖ਼ਤਰਾ ਮਰਦਾਂ ਅਤੇ ਔਰਤਾਂ ਦੋਵਾਂ ਲਈ ਇੱਕੋ ਜਿਹਾ ਹੀ ਹੁੰਦਾ ਹੈ। 

    ਕੀ ਮਰਦਾਂ ਅਤੇ ਔਰਤਾਂ ਵਿੱਚ ਦਿਲ ਦੇ ਦੌਰੇ ਦੇ ਲੱਛਣ ਵੱਖਰੇ -ਵੱਖਰੇ ਹੁੰਦੇ ਹਨ?

    ਲੋਕਾਂ ਦੇ ਸਰੀਰ ਵਿੱਚ ਕੋਰਟੀਸੋਲ ਦਾ ਵਧਿਆ ਹੋਇਆ ਪੱਧਰ ਦਿਲ ਦੇ ਦੌਰੇ ਦੇ ਮੁੱਖ ਕਾਰਣਾਂ ਵਿੱਚੋਂ ਇੱਕ ਹੈ। ਸਰੀਰ ਵਿੱਚ ਕੋਰਟੀਸੋਲ ਵਿੱਚ ਅਚਾਨਕ ਵਾਧਾ ਪ੍ਰੈਸ਼ਰ, ਦਿਲ ਦੀ ਧੜਕਣ ਅਤੇ ਹਾਈ ਬਲੱਡ ਕਲਾਟਿੰਗ ਦੀਆਂ ਸਮੱਸਿਆਵਾਂ ਨੂੰ ਪੈਦਾ ਕਰ ਸਕਦਾ ਹੈ, ਜਿਸਦੇ ਕਾਰਣ ਦਿਲ ਹੋਰ ਵੀ ਕਮਜ਼ੋਰ ਹੋ ਜਾਂਦਾ ਹੈ। ਇਸਦੇ ਨਾਲ ਹੀ ਸਵੇਰੇ ਖੂਨ ਦੀਆਂ ਨਾੜੀਆਂ ਬਹੁਤ ਜ਼ਿਆਦਾ ਸੰਕੁਚਿਤ ਹੁੰਦੀਆਂ ਹਨ। ਜਿਸਦੇ ਕਾਰਣ ਦਿਲ ਨੂੰ ਆਕਸੀਜਨ ਦੀ ਸਪਲਾਈ ਘੱਟ ਜਾਂਦੀ ਹੈ। 

    ਹਾਲਾਂਕਿ ਇਸ ਦੌਰਾਨ ਔਰਤਾਂ ਅਕਸਰ ਮਰਦਾਂ ਨਾਲੋਂ ਵੱਖਰੇ ਲੱਛਣਾਂ ਦਾ ਅਨੁਭਵ ਕਰਦੀਆਂ ਹਨ।  

    ਔਰਤਾਂ ਵਿੱਚ ਲੱਛਣ 

    1.ਇਸ ਦੌਰਾਨ ਔਰਤਾਂ ਨੂੰ ਮਤਲੀ, ਚੱਕਰ ਦਾ ਆਉਣਾ। 

    2.ਬਹੁਤ ਜ਼ਿਆਦਾ ਥਕਾਵਟ ਦਾ ਹੋਣਾ। 

    3.ਸਾਹ ਲੈਣ ਵਿੱਚ ਤਕਲੀਫ਼ ਹੋਣਾ। 

    4.ਛਾਤੀ ਵਿੱਚ ਦਰਦ ਦੀ ਬਜਾਏ ਪਿੱਠ ਜਾਂ ਬਾਹਾਂ ਵਿੱਚ ਦਰਦ ਹੋਣਾ। 

    5.ਛਾਤੀ ਦੇ ਦਰਦ ਨਾਲੋਂ ਪੇਟ ਦਰਦ ਜ਼ਿਆਦਾ ਹੁੰਦਾ ਹੈ। 

    ਇਹਨਾਂ ਲੱਛਣਾਂ ਨੂੰ ਅਕਸਰ ਚਿੰਤਾ ਸਮਝਿਆ ਜਾਂਦਾ ਹੈ, ਕਿਉਂਕਿ ਇਸਦੇ ਕਾਰਣ ਹੀ ਡਾਕਟਰੀ ਸਹਾਇਤਾ ਲੈਣ ਵਿੱਚ ਦੇਰੀ ਹੋ ਸਕਦੀ ਹੈ।

    ਮਰਦਾਂ ਵਿੱਚ ਲੱਛਣ 

    1.ਛਾਤੀ ਵਿੱਚ ਦਰਦ ਜਾਂ ਬੇਅਰਾਮੀ ਦਾ ਹੋਣਾ। 

    2.ਬਾਹਾਂ ਅਤੇ ਮੋਢਿਆਂ ਵਿੱਚ ਦਰਦ ਹੋਣਾ। 

    3.ਜਬਾੜੇ ਅਤੇ ਦੰਦਾਂ ਵਿੱਚ ਦਰਦ ਦਾ ਫੈਲਣਾ। 

    4.ਸਾਹ ਚੜ੍ਹਨਾ। 

    ਮਤਲੀ, ਠੰਡਾ ਪਸੀਨਾ, ਥਕਾਵਟ, ਚੱਕਰ ਆਉਣਾ ਅਤੇ ਹਲਕਾ ਸਿਰ ਹੋਣਾ ਇਹ ਮਰਦਾਂ ਅਤੇ ਔਰਤਾਂ ਵਿੱਚ ਆਮ ਲੱਛਣ ਹਨ। 

    ਕਿਹੜੀਆਂ ਸਥਿਤੀਆਂ ਵਿੱਚ ਦਿਲ ਦੇ ਦੌਰੇ ਦਾ ਖ਼ਤਰਾ ਵੱਧਦਾ ਹੈ। 

    1.ਹਾਈ ਬਲੱਡ ਪ੍ਰੈਸ਼ਰ ਹੋਣਾ। 

    2.ਸਰੀਰ ਵਿੱਚ ਸ਼ੂਗਰ ਅਤੇ ਕੋਲੈਸਟ੍ਰੋਲ ਦਾ ਵਧਣਾ। 

    3.ਤਣਾਅ ਦਾ ਹੋਣਾ। 

    4.ਮਾੜੀ ਖੁਰਾਕ ਨੂੰ ਲੈਣਾ। 

    5.ਬਹੁਤ ਜ਼ਿਆਦਾ ਸਿਗਰਟ ਪੀਣਾ। 

    6.ਸਰੀਰਕ ਗਤੀਵਿਧੀਆਂ ਦੀ ਘਾਟ ਹੋਣਾ। 

    ਦਿਲ ਦੇ ਦੌਰੇ ਦੇ ਜੋਖਮ ਨੂੰ ਘਟਾਉਣ ਦੇ ਤਰੀਕੇ 

    1.ਔਰਤ ਆਪਣੀ ਸੰਤੁਲਿਤ ਖੁਰਾਕ ਨੂੰ ਬਣਾ ਕੇ ਰੱਖਣ। 

    2.ਨਿਯਮਿਤ ਤੌਰ ‘ਤੇ ਕਸਰਤ ਦਾ ਕਰਨਾ। 

    3.ਤਣਾਅ ਦਾ ਪ੍ਰਬੰਧਨ ਕਰਨਾ। 

    4.ਸਹੀ ਨੀਂਦ ਲੈਣਾ। 

    5.ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣਾ। 

    6.ਨਿਯਮਤ ਤੌਰ ਤੇ ਸਿਹਤ ਜਾਂਚ ਕਰਵਾਉਣਾ। 

    7.ਬਲੱਡ ਪ੍ਰੈਸ਼ਰ ਦੀ ਨਿਗਰਾਨੀ ਰੱਖਣਾ। 

    8.ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨਾ ਆਦਿ। 
    ਸਿੱਟਾ : ਅੱਜ ਦੇ ਸਮੇਂ ਵਿੱਚ ਦਿਲ ਦੇ ਦੌਰੇ ਦੀ ਸਮੱਸਿਆ ਬਹੁਤ ਆਮ ਹੋ ਗਈ ਹੈ। ਸਵੇਰੇ ਮਰਦਾਂ ਅਤੇ ਔਰਤਾਂ ਦੋਵਾਂ ਨੂੰ ਦਿਲ ਦਾ ਦੌਰਾ ਪੈ ਸਕਦਾ ਹੈ। ਔਰਤਾਂ ਅਤੇ ਮਰਦਾਂ ਦੋਵਾਂ ਨੂੰ ਹੀ ਦਿਲ ਦੇ ਦੌਰੇ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਖ਼ਾਸ ਕਰਕੇ ਔਰਤਾਂ ਨੂੰ ਕਦੇ ਵੀ ਕਿਸੇ ਵੀ ਅਸਾਧਾਰਨ ਬੇਅਰਾਮੀ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ। ਇਸ ਵਿੱਚ ਔਰਤਾਂ ਨੂੰ ਸਵੇਰੇ ਦਿਲ ਦੀਆਂ ਹੋਣ ਵਾਲਿਆਂ ਸਮੱਸਿਆਵਾਂ ਨੂੰ ਆਪਣੇ ਡਾਕਟਰ ਨੂੰ ਦੱਸਣਾ ਇੱਕ ਵਧੀਆ ਵਿਕੱਲਪ ਹੁੰਦਾ ਹੈ। ਜੇਕਰ ਤੁਹਾਨੂੰ ਵੀ ਦਿਲ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ, ਤੇ ਤੁਸੀਂ ਇਸਦਾ ਇਲਾਜ ਕਰਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਅੱਜ ਹੀ ਦੀਪਕ ਹਾਰਟ ਇੰਸਟੀਟਿਊਟ ਵਿਖੇ ਜਾਕੇ ਆਪਣੀ ਅਪੋਇੰਟਮੈਂਟ ਨੂੰ ਬੁੱਕ ਕਰਵਾ ਸਕਦੇ ਹੋਂ ਅਤੇ ਇਸਦੇ ਮਾਹਿਰਾਂ ਤੋਂ ਇਸਦੇ ਇਲਾਜ ਬਾਰੇ ਜਾਣਕਾਰੀ ਲੈ ਸਕਦੇ ਹੋਂ।

    Scroll to Top

    Book a Appointment